ਜਦੋਂ ਕਿਸੇ ਬੱਚੇ ਦੀ ਮੌਤ ਹੁੰਦੀ ਹੈ ਤਾਂ ਸੋਗਗ੍ਰਸਤ ਮਾਪਿਆਂ ਨੂੰ ਇਕੱਲਾਪਣ ਮਹਿਸੂਸ ਹੋ ਸਕਦਾ ਹੈ। ਉਹ ਆਮ ਤੌਰ ਤੇ ਅਜਿਹੇ ਕਿਸੇ ਹੋਰ ਵਿਅਕਤੀ ਨੂੰ ਨਹੀਂ ਜਾਣਦੇ ਹੁੰਦੇ, ਜਿਹਨਾਂ ਦਾ ਉਹੋ ਜਿਹਾ ਹੀ ਅਨੁਭਵ ਰਿਹਾ ਹੋਵੇ। ਬੱਚੇ ਦੀ ਮੌਤ ਦੇ ਤੁਰੰਤ ਬਾਅਦ, ਕਦੇ-ਕਦਾਈਂ ਪਰਿਵਾਰ ਅਤੇ ਦੋਸਤਾਂ ਦੇ ਸਹਿਯੋਗ ਦੀ ਘਾਟ ਹੋ ਸਕਦੀ ਹੈ।

Sands ਔਨਲਾਈਨ ਕਮਿਉਨਿਟੀ, ਸੋਗਗ੍ਰਸਤ ਮਾਪਿਆਂ ਲਈ ਇੱਕ-ਦੂਜੇ ਨਾਲ ਜੁੜਨ ਅਤੇ ਦਿਨ ਵਿੱਚ 24 ਘੰਟੇ ਆਪਣੀਆਂ ਭਾਵਨਾਵਾਂ ਸਾਂਝਾ ਕਰਨ ਵਾਸਤੇ ਇੱਕ ਸੁਰੱਖਿਅਤ ਥਾਂ ਮੁਹੱਈਆ ਕਰਦੀ ਹੈ।

ਕਈ ਸੋਗਗ੍ਰਸਤ ਮਾਪਿਆਂ ਨੇ ਸਾਨੂੰ ਦੱਸਿਆ ਕਿ ਇਹ ਅਜਿਹੇ ਦੂਜੇ ਲੋਕਾਂ ਨਾਲ ਗੱਲ ਕਰਨ ਵਿੱਚ ਬਹੁਤ ਮਦਦ ਕਰਦੀ ਹੈ, ਜੋ ਬੱਚੇ ਦੀ ਮੌਤ ਤੋਂ ਬਾਅਦ ਸੋਗਗ੍ਰਸਤ ਹਨ ਅਤੇ ਉਹਨਾਂ ਨੂੰ ਭਰੋਸਾ ਦੁਆਉਂਦੀ ਹੈ ਕਿ ਉਹ ਇਕੱਲੇ ਨਹੀਂ ਹਨ।

ਮਾਪਿਆਂ ਨੂੰ ਸਹਿਯੋਗ ਕਰਨ ਦੇ ਨਾਲ ਹੀ, ਔਨਲਾਈਨ ਕਮਿਉਨਿਟੀ, ਭੈਣ-ਭਰਾਵਾਂ (14 ਸਾਲ ਤੋਂ ਵੱਧ ਉਮਰ ਦੇ) ਅਤੇ ਦਾਦਾ-ਦਾਦੀ ਸਮੇਤ, ਪਰਿਵਾਰ ਦੇ ਹੋਰ ਮੈਂਬਰਾਂ ਲਈ ਮੌਜੂਦ ਹੈ।

ਕੁਝ ਲੋਕਾਂ ਨੂੰ ਸ਼ੁਰੂ ਵਿੱਚ ਕੁਝ ਵੀ ਲਿਖਣਾ ਕਾਫੀ ਮੁਸ਼ਕਲ ਲੱਗਦਾ ਹੈ, ਪਰੰਤੂ ਦੂਜੇ ਲੋਕਾਂ ਦੇ ਅਨੁਭਵਾਂ ਬਾਰੇ ਪੜ੍ਹ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਤਸੱਲੀ ਮਿਲ ਸਕਦੀ ਹੈ।

ਤੁਹਾਡੇ ਵੱਲੋਂ ਰਜਿਸਟਰ ਕਰਨ ਤੋਂ ਬਾਅਦ ਨਵੇਂ ਖਾਤੇ ਨੂੰ ਸਕਿਰਿਆ ਹੋਣ ਵਿੱਚ ਸਿਰਫ 24 ਘੰਟੇ ਲੱਗਦੇ ਹਨ।

Sands ਔਨਲਾਈਨ ਕਮਿਉਨਿਟੀ ਤੇ ਜਾਓ।

ਵਿਕਲਪਿਕ ਤੌਰ ਤੇ, ਤੁਸੀਂ ਕੁਝ ਅਸਾਨ ਸਵਾਲਾਂ ਦੇ ਜਵਾਬ ਦੇ ਕੇ ਸਾਡੇ ਬੰਦ ਫੇਸਬੁੱਕ (Facebook) ਗਰੁੱਪ ਦੀ ਵਰਤੋਂ ਕਰਨ ਲਈ ਰਜਿਸਟਰ ਕਰਕੇ, ਇੱਕ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਦੂਜਿਆਂ ਨਾਲ ਜੁੜ ਸਕਦੇ ਹੋ

https://www.facebook.com/groups/SandsSupportGroup/

https://www.facebook.com/groups/sandssupportfordads/

ਇਸਤੋਂ ਇਲਾਵਾ, ਅਸੀਂ ਔਨਲਾਈਨ ਸਹਿਯੋਗ ਮੀਟਿੰਗਾਂ ਵੀ ਪੇਸ਼ ਕਰਦੇ ਹਾਂ। ਜੇਕਰ ਤੁਸੀਂ ਉਹਨਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੀਆਂ ਔਨਲਾਈਨ ਸਹਿਯੋਗ ਮੀਟਿੰਗਾਂ ਵਿੱਚੋਂ ਕੋਈ ਇੱਕ ਬੁੱਕ ਕਰੋ: Sands ਸਹਾਇਤਾ ਮੀਟਿੰਗ ਔਨਲਾਈਨ ਟਿਕਟਾਂ, ਮਲਟੀਪਲ ਤਾਰੀਖਾਂ | Eventbrite.

ਲੂਸੀ ਬਿਗਸ (Lucy Biggs) ਦਾ ਅਨੁਭਵ

"ਉਹ ਕਹਿੰਦੇ ਹਨ, ਮਰਿਆ ਬੱਚਾ ਪੈਦਾ ਹੋਣ ਲਈ, ਕੋਈ ਸ਼ਬਦ ਨਹੀਂ ਹਨਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਹੁੰਦੇ ਹਨ"

ਲੂਸੀ ਬਿਗਸ ਨੇ ਆਪਣੇ ਬੇਟੇ ਰੂਬਨ (Reuben) ਦਾ ਮਰਿਆ ਬੱਚਾ ਪੈਦਾ ਹੋਣ ਦੇ ਬਾਅਦ ਦ ਗਾਰਡਿਅਨ (The Guardian) ਨੂੰ ਹੌਂਸਲਾ ਦੇਣ ਵਾਲੀ ਗੱਲਬਾਤ ਦਾ ਅਤੇ ਉਹਨਾਂ ਨੂੰ Sands ਤੋਂ ਮਿਲੇ ਸਹਿਯੋਗ ਦਾ ਇੱਕ ਪ੍ਰਭਾਵਸ਼ਾਲੀ ਅਤੇ ਜ਼ਜਬਾਤੀ ਨਿਰੀਖਣ ਲਿਖਿਆ ਹੈ।

ਉਸ ਹਫ਼ਤੇ ਸਿਰਫ ਰੂਬਨ ਦੀ ਹੀ ਮੌਤ ਨਹੀਂ ਹੋਈ ਸੀ। ਮੇਰੀ ਨਵੀਂ ਬਣੀ ਦੋਸਤ ਕੈਰੋਲਿਨ (Caroline) ਦੀ ਬੇਟੀ, ਬੇਥਨੀ (Bethany) ਦੀ ਵੀ ਮੌਤ ਹੋਈ ਸੀ। ਸਾਡੀ ਮੁਲਾਕਾਤ ਚੈਰਿਟੀ Sands ਦੀ ਔਨਲਾਈਨ ਫੋਰਮ ਦੁਆਰਾ ਹੋਈ ਸੀ, ਜੋ ਅਜਿਹੇ ਲੋਕਾਂ ਨੂੰ ਸਹਿਯੋਗ ਕਰਦੀ ਹੈ, ਜੋ ਮਰਿਆ ਬੱਚਾ ਪੈਦਾ ਹੋਣ ਅਤੇ ਨਵੇਂ ਜੰਮੇ ਬੱਚੇ ਦੀ ਮੌਤ ਤੋਂ ਪ੍ਰਭਾਵਿਤ ਹਨ। ਹੁਣ ਈਮੇਲ ਰਾਹੀਂ, ਅਸੀਂ ਤਕਰੀਬਨ 100,000 ਸ਼ਬਦਾਂ ਵਿੱਚ ਆਪਣਾ ਦੁੱਖ ਸਾਂਝਾ ਕਰ ਚੁੱਕੇ ਹਾਂ। ਅਸੀਂ ਅਕਸਰ ਲਿਖਦੇ ਹਾਂ, ਨਾਲ ਹੀ ਵਟਸਅਪ (WhatsApp) ਰਾਹੀਂ ਸੰਪਰਕ ਵਿੱਚ ਰਹਿੰਦੇ ਹਾਂ ਅਤੇ ਵਿਅਕਤੀਗਤ ਤੌਰ ਤੇ ਵੀ ਮਿਲਦੇ ਹਾਂ। ਅਸੀਂ ਇੱਕ-ਦੂਜੇ ਨੂੰ ਆਖਦੇ ਹਾਂ, ਜਿਵੇਂ ਇਹ ਸਾਡੇ ਨਾਲ ਹੋਇਆ, ਮਾਂਪੁਣੇ ਦੇ ਨਾਲ ਸੰਘਰਸ਼ ਕਰਨ ਵਾਲੇ, ਅਸੀਂ ਇਕੱਲੇ ਨਹੀਂ ਹਾਂ।

ਪੂਰੀ ਕਹਾਣੀ ਇੱਥੇ ਪੜ੍ਹੋ।

Exit Site